IED Defused: ਇਸ ਸੂਬੇ 'ਚ ਟਲਿਆ ਵੱਡਾ ਹਾਦਸਾ, ਅੱਤਵਾਦੀਆਂ ਨੇ ਸੜਕ 'ਤੇ ਲਗਾ ਦਿੱਤੇ ਸੀ ਤਿੰਨ ਬੰਬ, ਫੌਜ ਨੇ ਚੁਸਤੀ ਦਿਖਾਉਂਦੇ ਹੋਏ ਕੀਤੇ ਨਕਾਰਾ
IED Defused: ਮਨੀਪੁਰ ਦੀ ਰਾਜਧਾਨੀ ਇੰਫਾਲ ਦੇ ਪੂਰਬੀ ਜ਼ਿਲੇ 'ਚ ਭਾਰਤੀ ਫੌਜ ਦੇ ਬੰਬ ਨਿਰੋਧਕ ਦਸਤੇ ਨੇ ਤਿੰਨ ਬੰਬਾਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾ ਕੇ ਉਨ੍ਹਾਂ ਨੂੰ ਨਕਾਰਾ ਕਰ ਦਿੱਤਾ। ਰੱਖਿਆ ਬੁਲਾਰੇ ਨੇ ਦੱਸਿਆ ਕਿ ਇਹ ਆਈਈਡੀ 46 ਕਿਲੋਮੀਟਰ ਦੂਰ ਨੌਂਗਡਮ ਅਤੇ ਇਥਮ ਪਿੰਡਾਂ ਨੂੰ ਜੋੜਨ ਵਾਲੀ ਸੜਕ 'ਤੇ ਲੁਕਾਏ ਗਏ ਸਨ। ਸੜਕ ਦਾ ਉਹ ਹਿੱਸਾ ਜਿੱਥੇ ਆਈਈਡੀ ਮਿਲੇ ਹਨ, ਉਹ ਮਾਫੋ ਡੈਮ ਅਤੇ ਨੌਂਗਡਮ ਪਿੰਡ ਦੇ ਨੇੜੇ ਹੈ।
ਰੱਖਿਆ ਬੁਲਾਰੇ ਨੇ ਦੱਸਿਆ ਕਿ ਇੰਫਾਲ, ਮਨੀਪੁਰ ਵਿੱਚ ਗਸ਼ਤ ਮੁਹਿੰਮ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਨੇ ਸੜਕ ਦੇ ਕਿਨਾਰੇ ਇਕੱਠੇ ਰੱਖੇ ਤਿੰਨ ਆਈਈਡੀ ਦੇਖੇ। ਜਿਸ 'ਤੇ ਫੌਜ ਦੀ ਟੁਕੜੀ ਨੇ ਤੁਰੰਤ ਕਾਰਵਾਈ ਕੀਤੀ। ਇਸ ਦੇ ਨਾਲ ਹੀ ਫੌਜ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਇਸ ਤੋਂ ਬਾਅਦ ਬੰਬ ਨਿਰੋਧਕ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਆਈਈਡੀ ਨੂੰ ਸੁਰੱਖਿਅਤ ਬਾਹਰ ਕੱਢ ਕੇ ਨਕਾਰਾ ਕਰ ਦਿੱਤਾ, ਜਿਸ ਨਾਲ ਜਾਨੀ-ਮਾਲੀ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਅਤੇ ਸਥਾਨਕ ਲੋਕਾਂ ਨੂੰ ਵੱਡੇ ਹਾਦਸੇ ਤੋਂ ਬਚਾਇਆ ਗਿਆ।
Alert & vigilant soldiers of #IndianArmy averted major incidents in #Manipur by diffusing 3 IEDs, placed on the road connecting Nongdam & Etham Tangkhul villages, near Maphou Dam Imphal(E).@SpokespersonMoD @adgpi @easterncomd @MyGovManipur @manipur_police @Spearcorps pic.twitter.com/9vyl8Vip0T